Sikhism - The Learning Approach

ਸਿੱਖ ਧਰਮ ਦੇ ਵਿਦਵਾਨ,ਲੇਖਕ,ਪ੍ਰਚਾਰਕ,ਰਾਗੀ,ਗ੍ਰੰਥੀ, ਕਿਸੇ ਫਿਲਮੀ ਸਿਤਾਰੇ ਨਾਲੋਂ ਘੱਟ ਨਹੀ।
ਕਿਸੇ ਵੀ ਕੌਮ ਦਾ ਭਵਿੱਖ ਉਸ ਦੇ ਵਿਦਿਵਾਨਾਂ, ਪ੍ਰਚਾਰਕਾਂ,ਲੇਖਕਾਂ, ਅਧਿਆਪਕਾਂ ਤੇ ਕਲਾਕਾਰਾਂ ਤੇ ਟਿਕਿਆ ਹੁੰਦਾ ਹੈ।ਜੇਕਰ ਇਹਨਾਂ ਨੂੰ ਯੋਗ ਕਦਰ ਤੇ ਮਾਨ ਸਨਮਾਨ ਮਿਲੇ ਤਾਂ ਇਹ ਆਪਣੇ ਹੁਨਰ ਨਾਲ ਲੋਕ ਮਨਾਂ ਵਿੱਚ ਸੱਚ ਧਰਮ ਅਤੇ ਨੇਕੀ ਲਈ ਭਰਪੂਰ ਪ੍ਰੇਰਨਾਂ ਤੇ ਉਤਸ਼ਾਹ ਭਰ ਸਕਦੇ ਹਨ।
ਤੁਸੀਂ ਕਦੀ ਸੋਚਿਆ ਹੈ ਕਿ ਅੱਜ ਦੇ ਜਮਾਨੇ ਵਿੱਚ ਹਰ ਨੌਜੁਆਨ ਟੈਲੀਵੀਯਨ ਕਲਾਕਾਰ,ਖਿਡਾਰੀ, ਵਕੀਲ, ਇੰਜੀਨੀਅਰ ਤਾਂ ਬਨਣਾ ਚਾਹੁੰਦਾ ਹੈ ਪਰ ਕੋਈ ਵੀ ਸਿੱਖ ਧਰਮ ਦਾ ਪ੍ਰਚਾਰਕ (ਰਾਗੀ,ਗ੍ਰੰਥੀ,ਕਥਾਵਾਚਕ) ਵਿਦਵਾਨ ਲੇਖਕ ਕਿਉਂ ਨਹੀਂ ਬਨਣਾ ਚਾਹੁੰਦਾ ਮੇਰੀ ਸਮਝ ਅਨੁਸਾਰ ਇਸ ਦਾ ਮੁੱਖ ਕਾਰਨ ਇਹ ਹੈ ਕਿ ਟੈਲੀਵੀਯਨ ਤੇ ਨੱਚਣ ਗਾਉਣ ਵਾਲੇ ਕਲਾਕਾਰ ਤਾਂ ਲੱਖਾਂ ਰੁਪੈ ਕਮਾਉਂਦੇ ਹਨ।ਉਹਨਾਂ ਨੂੰ ਆਪਣਾ ਹੁਨਰ ਪੇਸ਼ ਕਰਨ ਦੇ ਭਰਪੂਰ ਮੌਕੇ ਵੀ ਦਿੱਤੇ ਜਾਂਦੇ ਹਨ।ਖਿਡਾਰੀਆਂ ਅਤੇ ਖੇਡਾਂ ਤੇ ਵੀ ਕਰੋੜਾਂ ਰੁਪਿਆ ਖਰਚਿਆ ਜਾਂਦਾ ਹੈ ਪ੍ਰੰਤੂ ਇਸ ਦੇ ਉਲਟ ਸਾਡੀਆਂ ਧਰਮ ਪ੍ਰਚਾਰਕ ਸੰਸਥਾਵਾਂ ਧਰਮ ਪ੍ਰਚਾਰ ਵੱਲ ਸੰਜੀਦਾ ਹੋਣ ਦੀ ਬਜ਼ਾਏ ਸਿਆਸੀ ਲੋਕਾਂ ਨੂੰ ਲੋੜੋਂ ਵੱਧ ਮਹੱਤਵ ਦੇ ਰਹੀਆਂ ਹਨ। ਨਾਂ ਹੀ ਉਹਨਾਂ ਤੋਂ ਧਰਮ ਪ੍ਰਚਾਰ ਪ੍ਰਤੀ ਕੋਈ ਜਵਾਬ ਦੇਹੀ ਮੰਗਦਾ ਹੈ ਅਤੇ ਨਾ ਹੀ ਉਹ ਇਸ ਨੂੰ ਕੋਈ ਜਰੂਰੀ ਫਰਜ਼ ਸਮਝਦੀਆਂ ਹਨ।ਇਹਨਾਂ ਸਭ ਨੂੰ ਵੇਖਕੇ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਜੋ ਲੋਕ ਸਿੱਖ ਧਰਮ ਦੇ ਪ੍ਰਚਾਰ ਦਾ ਕੰਮ ਕਰ ਰਹੇ ਹਨ, ਉਹਨਾਂ ਵੱਲ ਸਾਡੇ ਧਰਮ ਦੇ ਪ੍ਰਬੰਧਕ ਧਿਆਨ ਕਿਉਂ ਨਹੀਂ ਦਿੰਦੇ। ਜੇਕਰ ਅਸੀਂ ਸਾਡੀ ਕੌਮ ਦੀ ਚੜ੍ਹਦੀ ਕਲਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਪੱਖ ਵੱਲ ਵਿਸ਼ੇਸ਼ ਧਿਆਨ ਦੇਣਾ ਹੀ ਪਵੇਗਾ।ਅੱਜ ਸਿੱਖ ਧਰਮ ਪ੍ਰਚਾਰ ਦੇ ਸਮਾਗਮਾਂ ਨੂੰ ਪੂਜਾ ਪਾਠ ਦੇ ਰਵਾਇਤੀ ਤਰੀਕਿਆਂ ਵਿੱਚੋਂ ਕੱਢਕੇ ਅਧੁਨਿਕ ਤਕਨੀਕਾਂ ਨੂੰ ਅਪਨਾਉਣਾ ਪਵੇਗਾ।
ਸਿੱਖ ਧਰਮ ਦੇ ਵਿਦਵਾਨ,ਲੇਖਕ,ਪ੍ਰਚਾਰਕ,ਰਾਗੀ,ਗ੍ਰੰਥੀ, ਕਿਸੇ ਫਿਲਮੀ ਸਿਤਾਰੇ ਨਾਲੋਂ ਘੱਟ ਨਹੀ ਇਹ ਸਾਡੇ ਸਭ ਤੋਂ ਮਹਾਨ ਹੀਰੋ ਹਨ ਇਹਨਾਂ ਦੇ ਸਿਰ ਤੇ ਬਹੁਤ ਵੱਡੀਆਂ ਜਿੰਮੇਵਾਰੀਆਂ ਹਨ।ਇਹਨਾਂ ਨੇ ਹੀ ਸਿੱਖ ਧਰਮ ਦਾ ਪ੍ਰਛਾਰ ਕਰਨਾਂ ਹੈ ਜੇਕਰ ਇਹਨਾਂ ਨੂੰ ਯੋਗ ਮਾਨ ਸਨਮਾਨ ਮਿਲੇਗਾ ਤਾਂ ਹਰ ਪੜ੍ਹਿਆ ਲਿਖਿਆ ਨੌਜੁਆਨ ਇਸ ਗੌਰਵਮਈ ਕਿੱਤੇ ਨੂੰ ਅਪਨਾਉਣ ਦੀ ਸੋਚੇਗਾ। ਨਹੀਂ ਤਾਂ ਸਿਆਸੀ ਲੋਕਾਂ ਅਤੇ ਸਾਧਾਂ ਸੰਤਾਂ ਦੀ ਫੌਜ਼ ਨੇ ਪੰਜਾਬ ਵਿੱਚ ਤਾਂ ਸਿੱਖੀ ਦਾ ਬੁਰਾ ਹਾਲ ਕਰ ਦਿੱਤਾ ਹੈ ਤੇ ਸਥਿੱਤੀ ਬਾਹਰ ਵੀ ਕੋਈ ਜਿਆਦਾ ਸੰਤੋਸ਼ ਜਨਕ ਨਹੀਂ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜੇਕਰ ਇਸ ਖੇਤਰ ਵਿੱਚ ਸੁਧਾਰ ਕਰਨ ਲਈ ਸੰਜੀਦਾ ਹਨ ਤਾਂ ਉਹਨਾਂ ਨੂੰ ਆਪਣੇ ਬਜ਼ਟ ਦਾ 60% ਸਿਰਫ ਧਰਮ ਪ੍ਰਚਾਰ ਦੇ ਕਾਰਜਾਂ ਤੇ ਹੀ ਖਰਚ ਕਰਨਾਂ ਚਾਹੀਦਾ ਹੈ।ਗੁਰਦੁਆਰਿਆਂ ਲਈ ਅੱਜ ਪੰਜ-ਪੰਜ ਰੁਪੈ ਚੜ੍ਹਵਾ ਨਹੀਂ ਸਗੋਂ ਯੋਗ ਸਪਾਂਸਰਸ਼ਿਪ ਦੀ ਜਰੂਰਤ ਹੈ।ਆਸ ਹੈ ਕਿ ਸਾਡੀ ਕੌਮ ਦੇ ਪ੍ਰਬੰਧਕ ਅਤੇ ਸਿੱਖ ਸੰਗਤਾਂ ਇਸ ਪਾਸੇ ਵਿਸ਼ੇਸ਼ ਧਿਆਨ ਦੇਣਗੀਆਂ।
ਗੁਰੂ ਪੰਥ ਦਾ ਹਿਤੈਸ਼ੀ
ਗੁਰਵੇਲ ਸਿੰਘ ---ਮਸੂਰੀ---ਇੰਡੀਆ:248179

 
Our Video
 

     

You are currently visitor number :