Mind Cleansing

 ਗੁਰਮਤਿ ਸਿੱਖਿਆ ਕੈਂਪ
                                    (ਗੁਰਵੇਲ ਸਿੰਘ)*
ਗੁਰਮਤਿ ਭਾਵ ਦਸ ਗੁਰੁ ਸਾਹਿਬਾਨ ਵੱਲੋਂ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਦਰਸਾਇਆ ਗਿਆ ਉੱਚਾ ਸੁੱਚਾ , ਸਫਲ ਤੇ ਸ਼ਾਂਤ ਜੀਵਨ ਬਤੀਤ ਕਰਨ ਦਾ ਤਰੀਕਾ।ਗੁਰਮਤਿ ਸਿੱਖਿਆ ਦੀ ਅੱਜ ਸਿਰਫ ਵੱਡਿਆਂ ਨੂੰ ਹੀ ਨਹੀਂ ਸਗੋਂ ਬੱਚਿਆਂ ਨੂੰ ਵੀ ਬਹੁਤ ਜੂਰਤ ਹੈ ਤਾਂ ਕਿ ਉਹ ਸਮਾਜ ਵਿੱਚ ਫੈਲੀਆਂ ਬੁਰਾਈਆਂ ਤੋਂ ਬਚ ਕੇ ਸੋਹਣਾ ਅਤੇ ਸੁਖੀ ਜੀਵਨ ਜਿਉਂ ਸਕਣ ।ਗੁਰੁ ਨਾਨਕ ਫਿਫਥ ਸੈਂਟਨਰੀ ਸਕੂਲ ਮਸੂਰੀ ਦੀ ਸਥਾਪਨਾਂ ਹੀ ਇਸ ਉੱਚੇ ਸੁੱਚੇ ਮਨੋਰਥ ਨਾਲ ਹੋਈ  ਹੈ ਅਤੇ ਅੱਜ ਵੀ ਇਹ ਸਕੂਲ ਆਪਣੇ ਇਹਨਾਂ ਮਹਾਨ ਫਰਜ਼ਾਂ ਤੇ ਬੜੀ ਇਮਾਨਦਾਰੀ ਨਾਲ ਪਹਿਰਾ ਦੇ ਰਿਹਾ ਹੈ।ਇਸੇ ਭਾਵਨਾਂ ਤਹਿਤ ਹੀ ਇਸ ਸਕੂਲ ਵਿੱਚ ਜਿਥੇ ਧਾਰਮਿਕ ਸਿੱਖਿਆ ਲਾਜ਼ਮੀ ਵਿਸ਼ੇ ਵਜੋਂ ਦਿੱਤੀ ਜਾਂਦੀ ਹੈ ਉੱਥੇ ਵਿਦਿਆਰਥੀਆਂ ਦੇ ਅੰਦਰ ਅਧਿਆਤਮਿਕ ਕਦਰਾਂ-ਕੀਮਤਾਂ ਭਰਨ ਲਈ ਬਾਹਰੋਂ ਸਿੱਖ ਵਿਦਵਾਨਾਂ ਨੂੰ ਬੁਲਾ ਕੇ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ ਜਾਂਦਾ ਹੈ।ਮਿਤੀ 11 ਅਤੇ 12 ਜੂਨ 2010 ਨੂੰ ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਲੁਿਧਆਣਾਂ ਵੱਲੋਂ ਯੁਵਕ ਸੇਵਾਵਾਂ ਵਿੰਗ ਦੇ ਡਰਾਇਕਟਰ ਸ੍ਰ: ਸਤਨਾਮ ਸਿੰਘ ਜੀ ਸ਼ਲ੍ਹੋਪੁਰੀ ਅਤੇ ਸ੍ਰ: ਦਰਸ਼ਨ ਸਿੰਘ ਜੀ ਅਹਿਮਦਗੜ੍ਹ ਨੇ ਸਾਡੇ ਕੋਲ ਪਹੁੰਚ ਕੇ ਗੁਰਮਤਿ ਕੈਂਪ ਲਗਾਇਆ।ਇਸ ਕੈਂਪ ਦਾ ਉਦਘਾਟਨ ਸਕੂਲ ਦੇ ਗੁਰਦੁਆਰਾ ਸਾਹਿਬ ਵਿੱਚ ਸਵੇਰੇ ਸਾਢੇ 6 ਵਜੇ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਅਤੇ ਜੈਕਾਰਿਆਂ ਦੀ ਗੂੰਜ ਨਾਲ ਹੋਇਆ।ਜਦੋਂ ਸਾਨੂੰ ਇਹ ਦੱਸਿਆ ਗਿਆ ਕਿ ਇਹ ਕੈਂਪ ਰਾਤ ਦੇ ਸਾਢੇ ਛੇ ਵਜੇ ਤੱਕ ਚੱਲੇਗਾ ਤਾਂ ਸਾਰੇ ਸੋਚ ਰਹੇ ਸਨ ਕਿ ਇਤਨੇ ਲੰਮੇ ਸਮੇਂ ਤੱਕ ਬੈਠ ਕੇ ਅਸੀਂ ਬਹੁਤ ਬੁਰੀ ਤਰ੍ਹਾਂ ਥੱਕ ਜਾਂਵਾਂਗੇ।ਪ੍ਰੰਤੂ ਜਦ ਕੈਂਪ ਦੀ ਸ਼ੁਰੂਆਤ ਹੋਈ ਤਾਂ ਕੰਪਿਊਟਰ ਪ੍ਰੋਜੈਕਟਰ ਦੀ ਸਹਾਇਤਾ ਨਾਲ ਸ੍ਰ: ਸਤਨਾਮ ਸਿੰਘ ਜੀ ਨੇ ਇਸ ਪ੍ਰੋਗਰਾਮ ਨੂੰ ਇਤਨਾਂ ਰੌਚਿਕ ਅਤੇ ਗਿਆਨ ਭਰਪੂਰ ਬਣਾਂ ਦਿੱਤਾ ਕਿ ਸਾਨੂੰ ਪਤਾ ਹੀ ਨਾਂ ਚੱਲਿਆ ਕਿ ਕਦੋਂ ਸ਼ਾਮ ਦੇ ਸਾਢੇ ਛੇ ਵੱਜ ਗਏ।ਇਸ ਕੈਂਪ ਵਿੱਚ ਪੇਸ਼ ਕੀਤਾ ਗਿਆ ਲੈਕਚਰ ‘ਸਾਡਾ ਵਿਰਸਾ ਅਤੇ ਅਯੁਨਿਕਤਾ’ ਅੱਜ ਦੇ ਨੌਜੁਆਨ ਵਰਗ ਨੂੰ ਸਹੀ ਤੇ ਸੁਚੱਜੀ ਜਾਣਕਾਰੀ ਦੇਣ ਵਾਲਾ ਬਹੁਤ ਹੀ ਉਪਯੋਗੀ ਪ੍ਰੋਗਰਾਮ ਸੀ ਜਿਸ ਨੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਕਬੂਲ ਰਹੀ ਨੌਜੁਆਨ ਪੀੜ੍ਹੀ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਇਹ ਗੱਲ ਸਾਨੂੰ ਚੰਗੀ ਤਰ੍ਹਾਂ ਸਮਝਾ ਦਿੱਤੀ ਕਿ ਸਿਰਫ ਤੇ ਸਿਰਫ ਭਾਰਤੀ ਅਤੇ ਖਾਸ ਕਰਕੇ ਸਿੱਖ ਗੁਰੁ ਸਹਿਬਾਨ ਦਾ ਸੱਭਿਆਚਾਰ ਹੀ ਸਾਡੇ ਜੀਵਨ ਨੂੰ ਸੁੱਖੀ ਤੇ ਸਫਲ ਬਣਾ ਸਕਦਾ ਹੈ।ਅਰਦਾਸ ਜਿਸ ਨੂੰ ਅਸੀਂ ਸਿਰਫ ਆਪਣੇ ਲਾਲਚ ਦੀ ਪੂਰਤੀ ਦਾ ਸਾਧਨ ਹੀ ਸਮਝਦੇ ਹਾਂ ਜਦ ਇਸ ਦੀ ਪ੍ਰੋਜੈਕਟਰ ਤੇ ਸਿੱਖ ਇਤਿਹਾਸ ਦੀਆਂ ਤਸਵੀਰਾਂ ਨਾਲ ਵਿਆਖਿਆ ਕੀਤੀ ਗਈ ਤਾਂ ਸਾਡੇ ਸਭ ਦੀਆਂ ਅੱਖਾਂ ਵਿੱਚ ਹੰਝੂ ਛਲਕ ਰਹੇ ਸਨ ਅਤੇ ਸਾਡਾ ਸਭ ਦਾ ਰੋਮ ਰੋਮ ਮਹਾਨ ਸਿੱਖ ਸ਼ਹੀਦਾਂ ਦਾ ਸ਼ੁਕਰ ਗੁਜ਼ਾਰ ਸੀ।ਛੋਟੇ-ਛੋਟੇ ਬੱਚੇ ਵੀ ਇਸ ਪ੍ਰੋਗਰਾਮ ਨੂੰ ਮੂੰਹ ਵਿੱਚ ਉਂਗਲਾਂ ਪਾ ਬੜੀ ਗਹਿਰ ਗੰਭੀਰਤਾ ਨਾਲ ਸੁਣ ਤੇ ਵੇਖ ਰਹੇ ਸਨ।ਇਸ ਪ੍ਰੋਗਰਾਮ ਤੋਂ ਪ੍ਰੇਰਨਾਂ ਅਤੇ ਪ੍ਰਭਾਵ ਲੈਦਿਆਂ ਹੋਇਆਂ ਕਿਰਨਜੀਤ ਕੌਰ (ਕਲਾਸ ਗਿਆਰਵੀ) ਅਤੇ ਅਨਮੋਲ ਕੌਰ (ਕਲਾਸ ਬਾਰ੍ਹਵੀਂ) ਨੇ ਕਿਹਾ ਕਿ ਅੱਜ ਸਾਨੂੰ ‘ਸਿੱਖੀ ਸਿੱਦਕ ਨੂੰ ਕੇਸਾਂ ਸੁਆਸਾਂ ਨਾਲ ਨਿਭਾਉਣ ਵਾਲੇ ਸਿਧਾਂਤ’ ਦਾ ਪਤਾ ਚੱਲ ਗਿਆ ਹੈ ਅਤੇ ਹੁਣ ਅਸੀਂ ਕਦੇ ਵੀ ਜਿੰਦਗੀ ਵਿੱਚ ਆਪਣੇ ਰੋਮਾਂ ਦੀ ਬੇਅਦਬੀ ਨਹੀਂ ਕਰਾਂਗੀਆਂ।ਅੰਤ ਨੂੰ ਅਨਮੋਲ ਕੌਰ ਕਲਾਸ ਬਾਰ੍ਹਵੀਂ, ਗੁਰਪ੍ਰੀਤ ਸਿੰਘ,ਰਜੇਸ਼ਵਰ ਸਿੰਘ, ਪ੍ਰਦੀਪ ਕੌਰ, ਹਰਜੀਵ ਸਿੰਘ, ਹਰਸਿਮਰਨ ਸਿੰਘ ਭਾਟੀਆ, ਅਨੁਭਵ ਜੈਸਵਾਲ, ਸ੍ਰ: ਹਰਬੰਸ ਸਿੰਘ, ਵਰਿੰਦਰ ਕੌਰ ਅਤੇ ਸਾਡੇ ਪ੍ਰਿੰਸੀਪਲ ਮਿਸਿਜਿ ਐਨ.ਡੀ ਸਾਹਨੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਸ਼੍ਰ: ਸਤਨਾਮ ਸਿੰਘ ਜੀ ਹੋਰਾ ਨੂੰ ਅਗਲੇ ਸਾਲ ਵੀ ਮੁੜ ਇਹ ਕੈਂਪ ਲਾਉਣ ਦੀ ਬੇਨਤੀ ਕੀਤੀ।
•    ਮੁੱਖੀ ਡਿਵਨਿੰਟੀ ਵਿਭਾਗ, ਗੁਰੁ ਨਾਨਕ ਫਿਫਥ ਸੈਂਟਨਰੀ ਸਕੂਲ, ਮਸੂਰੀ (ਉੱਤਰਾਖੰਡ) ਭਾਰਤ 238179
ਮੋਬਾਇਲ: +91-9897525393, 0135-2633672  

 
Our Video
 

     

You are currently visitor number :